Monday, December 3, 2012

ਵਾਸਨਾ


ਮਹਿਕਾਂ ਦੀ ਗਾਗਰਾਂ ਚ
ਡੋਬ ਪੱਲੂ ਆਪਣਾ
ਕਰੀ ਸੱਤ ਜਨਮਾਂ ਲਈ
ਮੇਰਾ ਸਾਕ ਵੇ

ਹਰ ਜਨਮ ਚ ਹੋਈਏ
ਆਪਾਂ ਅੱਜ ਵਰਗੇ ਹੀ
ਬੱਸ ਬਦਲੇ ਤਾਂ
ਜਿਸਮੀ ਪੋਸ਼ਾਕ ਵੇ

ਜੁਲਫ਼ਾਂ ਘਨੇਰੀਆ ਵੇ
ਹੋਣ ਚੰਨਾਂ ਮੇਰੀਆ
ਪਾਵਾਂ ਮੱਸਿਆ ਹਨੇਰੀ ਨੂੰ
ਮੈ ਮਾਤ ਵੇ

ਜੋੜ ਮੁੱਖ ਨਾਲ ਮੁੱਖ
ਹੇਠ ਜੁਲਫ਼ਾ ਲੁਕੋ ਲਵਾਂ
ਮੈ ਪਾਈ ਜਾਵਾਂ
ਚਾਨਣਾਂ ਦੀ ਬਾਤ ਵੇ


ਦੇਵੇ ਵਾਸਨਾ ਵੀ ਬੁਰਕੇ
ਇੱਕ ਇੱਕ ਕਰਕੇ ਉਤਾਰ ਵੇ
ਜੋਗਣਾ ਵੀ ਜੋਗੀਆ ਤੋ
ਭੋਗ ਤੇ ਵਿਲਾਸਨੇ ਦਾ
ਸੁਣਦੀਆ ਪਈਆ ਸਾਰ ਵੇ

ਜੇ ਸੁੱਕੇ ਸਰਮਾਂ ਦੇ ਸਾਗਰ
ਤੁ੍ਰ ਨਿਰਲੱਜ ਹੋ ਜਾ ਇਹਨੁੰ ਪਾਰ ਵੇ
ਮਧੁਰ ਸੰਗੀਤ ਵੱਜੇ ਨਾਬੀਆ ਚ ਭਾਵੇ
ਅੰਗ ਕਰੀ ਜਾਣ ਅੱਜ ਚੀਤਕਾਰ ਵੇ

ਤੂੰ ਸੂਰਜ ਦੇ ਜੇਡ
ਮਲ ਰਾਖ ਪਿੰਡੇ ਬਹਿ ਗਿਆ
ਮੈ ਤੇਰੀ ਕਿਰਨ ਵਿਹੂਣੀ ਨਾਰ ਵੇ
ਮੇਰੇ ਹਿੱਕ ਦੇ ਵਿਚਾਲੇ
ਡੁੱਬ ਜਾ ਵੇ ਸੂਰਜਾ
ਤੁੰ ਪੱਛਮ ਤੋ ਹੋ ਕੇ ਅਗਿਆਤ ਵੇ


ਛਾਤੀਆ ਦੇ ਪੂਰਬਾ ਚੋ
ਚੜੀ ਨਿਰਲੱਜ ਹੋ ਕੇ
ਤੇ ਕੁੱਲ ਦੁਨੀਆ ਨੂੰ
ਮਾਰੀ ਜਾਵੀ ਝਾਤ ਵੇ

ਆਜਾ ਰੁਸਨਾ ਦੇ ਅੱਜ
ਚਾਰ ਜੁਗਾਂ ਪਿੱਛੋ ਆਈ
ਵਸਲਾਂ ਦੀ ਰਾਤ ਵੇ
ਸਾਡੇ ਮਰਨ ਤੋ
ਪਹਿਲਾ ਕਦੇ ਵੀ ਨਾ ਹੋਵੇ
ਐਸੀ ਟੁਣੀ ਜਾਵੇ ਹਰ ਪ੍ਰਭਾਤ ਵੇ


ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ

No comments:

Post a Comment