ਮਹਿਰਮਾਂ ਵੇ
ਮਹਿਰਮਾਂ ਵੇ
ਇਸ਼ਕ ਤੇਰੇ ਮੈਨੂੰ
ਦਿੱਤੀਆ ਨੇ ਜੋ ਦਾਤਾਂ ਏਹ
ਖੰਜ਼ਰ ਵੱਜਿਆ ਚੰਨ ਦੀ ਹਿੱਕ ਵਿੱਚ,
ਜ਼ਖਮੀ ਹੋਈਆ ਰਾਤਾਂ ਵੇ,
ਸਾਰੀ ਰਾਤ ਮੈ ਚੁੱਗਦੀ ਯਾਦਾਂ
ਜਿਵੇ ਚੁਗੀਏ ਖਿੜਿਆ ਨਰਮਾਂ ਵੇ,
ਕੋਈ ਫ਼ੁੱਲ ਭਰਿਆ ਤੇਰੀ ਪਹਿਲੀ ਤੱਕਣੀ,
ਮੇਰੀਆ ਨਿੰਮੀਆ ਸ਼ਰਮਾ ਵੇ,
ਕੋਈ ਫ਼ੁੱਲ ਖਿੜਿਆ ਹਿਜਰੇ ਰੰਗਾਂ
ਮੇਰੇ ਮਾੜੇ ਸੰਧੜੇ ਕਰਮਾ ਵੇ
ਮਹਿਰਮਾਂ ਵੇ ਸੱਭ ਫ਼ੁੱਲ ਚੁੱਕ ਪਾਉਣੇ
ਮੈ ਪੰਡ ਵਿੱਚ ਚੁੱਕ ਪੰਡ ਨੂੰ
ਸਿਰ ਤੇ ਰੱਖਣਾ ਵੇ
ਜਖਮੀ ਹੋਈਆ ਰਾਤਾਂ ਦੇ ਵਿੱਚ
ਸੂਤ ਯਾਦਾਂ ਦਾ ਕੱਤਣਾ ਵੇ
ਮਹਿਰਮਾਂ ਵੇ ਏ ਪੂਣ ਗਲੋਟਾ
ਪਹਿਲਾ ਮੈ ਕੱਤਿਆ ਏ
ਜਿਉ ਮੇਰੇ ਨੈਣਾ ਦਾ ਜੋੜਾ
ਤੈਨੂੰ ਦੇਖ ਦੇਖ ਨਾ ਰੱਜਿਆ ਏ
ਨੀਮ ਪਿਆਜੀ ਯਾਦ ਦੇ ਸਦਕੇ
ਮੇਰੀ ਅੱਖ ਚੋ ਨੀਰ ਵੱਗਿਆ ਏ
ਏ ਗਲੋਟਾ ਦੂਜਾ ਜੋ ਮੈ ਕੱਤਿਆ ਏ
ਯਾਦ ਕਿਹੜੀ ਨਰਮੇ ਦੇ ਫ਼ੁੱਲ ਵਿੱਚ
ਚਰਖਾ ਕਰਦਾ ਲੱਜਿਆ ਵੇ
ਤੱਕਲਾ ਟੁੱਟ ਕੇ ਤਾਹੀਓ ਤਾ
ਅੱਖ ਮੇਰੀ ਵਿੱਚ ਵੱਜਿਆ ਏ
ਹੰਜੂਆ ਦੀ ਥਾਂ ਅੱਖ ਮੇਰੀ ਚੋ
ਲਹੂ ਪਿਆ ਹੁਣ ਵੱਗਿਆ ਵੇ
ਮਹਿਰਮਾਂ ਵੇ
ਹੰਜੂਆ ਦੇ ਵਿੱਚ ਮਾਨ ਸਰੋਵਰ
ਜਿੰਦ ਮਲ-ਮਲ ਖੂਨ ਨਹਾਤੀ ਵੇ
ਠੱਰਦੀ ਰਹਿੰਦੀ ਰਾਤਾਂ ਦੇ
ਵਿੱਚ ਤੱਪਦੀ ਰਹੇ ਹ੍ਯਾਤੀ ਏ
ਬਿਰਹੋ ਦੀ ਅੱਗ ਮਿਲਾਪ ਬੁੱਝਾਵੇ
ਮੈ ਸੁਣਿਆ ਵਾਕ ਪ੍ਰਭਾਤੀ ਵੇ
ਮਹਿਰਮਾਂ ਵੇ,
ਦਰਦ ਹੈ ਵੱਧਦਾ ਦਿੱਲ ਦੇ ਵਿੱਚ
ਜਿਓ ਪਲਦਾ ਕੁੱਖ ਵਿੱਚ ਬੱਚਾ ਵੇ
ਪਰ ਮੈ ਏਹਨੂੰ ਜਨਮਾਂ ਕੀਕਣ
ਰੂਹ ਸੋਚ ਮੇਰੀ ਘਬਰਾਈ ਵੇ
ਮਨ ਦੀ ਕੁੱਖ ਦਿਖਾਵਾਂ ਕਿਹਨੂੰ
ਮੈਨੂੰ ਲੱਭਦੀ ਨਾ ਕੋਈ ਦਾਈ ਵੇ
ਜੇ ਹੁੰਦਾ ਏ ਮੇਰੀ ਕੁੱਖ ਵਿੱਚ
ਇਹਨੂੰ ਪੈਂਦਾ ਭਰੂਨ ਚ’ ਮਰਨਾ ਵੇ
ਪਰ ਏ ਜਨਮਿਆ ਇਸ਼ਕ ਦੇ ਦੁੱਖ ਵਿੱਚ
ਅਸਾਂ ਬਹਿਸਤੀ ਖੜਨਾ ਵੇ
ਮਹਿਰਮਾਂ ਵੇ
ਉਮਰਾਂ ਦੀ ਕਿਸ਼ਤੀ ਦੇ ਵਿੱਚ
ਦੁੱਖਾਂ ਨੂੰ ਨਾਲ ਬਿਠਾ ਲਈਏ
ਹੰਜੂਆ ਦੇ ਵਿੱਚ ਮਾਨਸਰੋਵਰ
ਅੱਜ ਫੇਰ ਇੱਕ ਤਾਰੀ ਲਾ ਲਈਏ
ਕਬਰਾਂ ਦੇ ਮਿਲਾਪ ਤੋਂ ਪਹਿਲਾ
ਮਲ-ਮਲ ਖੂਨ ਨਹਾਅ ਲਈਏ
ਦਰਗਾਹੀ ਜਾ ਪਸੰਦ ਆਵੇ
ਇੱਕ ਸੱਚਾ ਸਿਦਕ ਕਮਾ ਲਈਏ
ਮਹਿਰਮਾਂ ਵੇ
ਇਸ਼ਕ ਤੇਰੇ ਮੈੰਨੂ ਦਿੱਤੀਆ ਨੇ
ਜੋ ਦਾਤਾਂ ਏਹ
ਖੰਜ਼ਰ ਵੱਜਿਆ ਚੰਨ ਦੀ ਹਿੱਕ ਵਿੱਚ,
ਜ਼ਖਮੀ ਹੋਈਆ ਰਾਤਾਂ ਵੇ,
ਮਹਿਰਮਾਂ ਵੇ
ਮਹਿਰਮਾਂ ਵੇ
ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ
ਮਹਿਰਮਾਂ ਵੇ
ਇਸ਼ਕ ਤੇਰੇ ਮੈਨੂੰ
ਦਿੱਤੀਆ ਨੇ ਜੋ ਦਾਤਾਂ ਏਹ
ਖੰਜ਼ਰ ਵੱਜਿਆ ਚੰਨ ਦੀ ਹਿੱਕ ਵਿੱਚ,
ਜ਼ਖਮੀ ਹੋਈਆ ਰਾਤਾਂ ਵੇ,
ਸਾਰੀ ਰਾਤ ਮੈ ਚੁੱਗਦੀ ਯਾਦਾਂ
ਜਿਵੇ ਚੁਗੀਏ ਖਿੜਿਆ ਨਰਮਾਂ ਵੇ,
ਕੋਈ ਫ਼ੁੱਲ ਭਰਿਆ ਤੇਰੀ ਪਹਿਲੀ ਤੱਕਣੀ,
ਮੇਰੀਆ ਨਿੰਮੀਆ ਸ਼ਰਮਾ ਵੇ,
ਕੋਈ ਫ਼ੁੱਲ ਖਿੜਿਆ ਹਿਜਰੇ ਰੰਗਾਂ
ਮੇਰੇ ਮਾੜੇ ਸੰਧੜੇ ਕਰਮਾ ਵੇ
ਮਹਿਰਮਾਂ ਵੇ ਸੱਭ ਫ਼ੁੱਲ ਚੁੱਕ ਪਾਉਣੇ
ਮੈ ਪੰਡ ਵਿੱਚ ਚੁੱਕ ਪੰਡ ਨੂੰ
ਸਿਰ ਤੇ ਰੱਖਣਾ ਵੇ
ਜਖਮੀ ਹੋਈਆ ਰਾਤਾਂ ਦੇ ਵਿੱਚ
ਸੂਤ ਯਾਦਾਂ ਦਾ ਕੱਤਣਾ ਵੇ
ਮਹਿਰਮਾਂ ਵੇ ਏ ਪੂਣ ਗਲੋਟਾ
ਪਹਿਲਾ ਮੈ ਕੱਤਿਆ ਏ
ਜਿਉ ਮੇਰੇ ਨੈਣਾ ਦਾ ਜੋੜਾ
ਤੈਨੂੰ ਦੇਖ ਦੇਖ ਨਾ ਰੱਜਿਆ ਏ
ਨੀਮ ਪਿਆਜੀ ਯਾਦ ਦੇ ਸਦਕੇ
ਮੇਰੀ ਅੱਖ ਚੋ ਨੀਰ ਵੱਗਿਆ ਏ
ਏ ਗਲੋਟਾ ਦੂਜਾ ਜੋ ਮੈ ਕੱਤਿਆ ਏ
ਯਾਦ ਕਿਹੜੀ ਨਰਮੇ ਦੇ ਫ਼ੁੱਲ ਵਿੱਚ
ਚਰਖਾ ਕਰਦਾ ਲੱਜਿਆ ਵੇ
ਤੱਕਲਾ ਟੁੱਟ ਕੇ ਤਾਹੀਓ ਤਾ
ਅੱਖ ਮੇਰੀ ਵਿੱਚ ਵੱਜਿਆ ਏ
ਹੰਜੂਆ ਦੀ ਥਾਂ ਅੱਖ ਮੇਰੀ ਚੋ
ਲਹੂ ਪਿਆ ਹੁਣ ਵੱਗਿਆ ਵੇ
ਮਹਿਰਮਾਂ ਵੇ
ਹੰਜੂਆ ਦੇ ਵਿੱਚ ਮਾਨ ਸਰੋਵਰ
ਜਿੰਦ ਮਲ-ਮਲ ਖੂਨ ਨਹਾਤੀ ਵੇ
ਠੱਰਦੀ ਰਹਿੰਦੀ ਰਾਤਾਂ ਦੇ
ਵਿੱਚ ਤੱਪਦੀ ਰਹੇ ਹ੍ਯਾਤੀ ਏ
ਬਿਰਹੋ ਦੀ ਅੱਗ ਮਿਲਾਪ ਬੁੱਝਾਵੇ
ਮੈ ਸੁਣਿਆ ਵਾਕ ਪ੍ਰਭਾਤੀ ਵੇ
ਮਹਿਰਮਾਂ ਵੇ,
ਦਰਦ ਹੈ ਵੱਧਦਾ ਦਿੱਲ ਦੇ ਵਿੱਚ
ਜਿਓ ਪਲਦਾ ਕੁੱਖ ਵਿੱਚ ਬੱਚਾ ਵੇ
ਪਰ ਮੈ ਏਹਨੂੰ ਜਨਮਾਂ ਕੀਕਣ
ਰੂਹ ਸੋਚ ਮੇਰੀ ਘਬਰਾਈ ਵੇ
ਮਨ ਦੀ ਕੁੱਖ ਦਿਖਾਵਾਂ ਕਿਹਨੂੰ
ਮੈਨੂੰ ਲੱਭਦੀ ਨਾ ਕੋਈ ਦਾਈ ਵੇ
ਜੇ ਹੁੰਦਾ ਏ ਮੇਰੀ ਕੁੱਖ ਵਿੱਚ
ਇਹਨੂੰ ਪੈਂਦਾ ਭਰੂਨ ਚ’ ਮਰਨਾ ਵੇ
ਪਰ ਏ ਜਨਮਿਆ ਇਸ਼ਕ ਦੇ ਦੁੱਖ ਵਿੱਚ
ਅਸਾਂ ਬਹਿਸਤੀ ਖੜਨਾ ਵੇ
ਮਹਿਰਮਾਂ ਵੇ
ਉਮਰਾਂ ਦੀ ਕਿਸ਼ਤੀ ਦੇ ਵਿੱਚ
ਦੁੱਖਾਂ ਨੂੰ ਨਾਲ ਬਿਠਾ ਲਈਏ
ਹੰਜੂਆ ਦੇ ਵਿੱਚ ਮਾਨਸਰੋਵਰ
ਅੱਜ ਫੇਰ ਇੱਕ ਤਾਰੀ ਲਾ ਲਈਏ
ਕਬਰਾਂ ਦੇ ਮਿਲਾਪ ਤੋਂ ਪਹਿਲਾ
ਮਲ-ਮਲ ਖੂਨ ਨਹਾਅ ਲਈਏ
ਦਰਗਾਹੀ ਜਾ ਪਸੰਦ ਆਵੇ
ਇੱਕ ਸੱਚਾ ਸਿਦਕ ਕਮਾ ਲਈਏ
ਮਹਿਰਮਾਂ ਵੇ
ਇਸ਼ਕ ਤੇਰੇ ਮੈੰਨੂ ਦਿੱਤੀਆ ਨੇ
ਜੋ ਦਾਤਾਂ ਏਹ
ਖੰਜ਼ਰ ਵੱਜਿਆ ਚੰਨ ਦੀ ਹਿੱਕ ਵਿੱਚ,
ਜ਼ਖਮੀ ਹੋਈਆ ਰਾਤਾਂ ਵੇ,
ਮਹਿਰਮਾਂ ਵੇ
ਮਹਿਰਮਾਂ ਵੇ
ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ
No comments:
Post a Comment