Monday, December 3, 2012
ਮੋਹਬਤ
ਮੋਹਬਤ
ਅੱਖਿਆ ਚੋ ਵਗਦੇ ਨੇ
ਇਹਦੇ ਚਾਨਣ ਦੇ ਚੋਏ
ਜਿਹਦੇ ਵੱਲ ਝਾਤ ਮਾਰੇ
ਓਹਦੀ ਮਿੱਟੀ ਮੁਕਤ ਹੋਏ
ਫ਼ੁੱਟਦੀ ਹੈ ਮੱਥੇ ਚੋ
ਜੋਤ ਜਵਾਲਾ ਜੇਹੀ
ਨਾ ਚਕ੍ਰ ਚਿਹਨ ਕੋਈ
ਨਾ ਜਾਤ ਪਾਤ ਕੇਹੀ
ਨਾ ਛਿਲਯਰ ਛਈਆ ਕੋਈ
ਇਹ ਰਹਿਤ ਹੈ ਫ਼ੁਰਨੇ ਤੋ
ਨਾ ਮਨ ਦਾ ਕੂੜਾ ਕੋਈ
ਇਹ ਨਿਰਮਲ ਝਰਨੇ ਤੋ
ਇਹ ਬਰਫ਼ ਦੀ ਟੁਕੜੀ ਹੈ
ਡਰਦੀ ਨਾ ਖੁਰਨੇ ਤੋ
ਉੱਚੇ ਦਰ ਤੋ ਉੱਚੀ ਹੈ
ਜੋਗੀ ਤੋ ਸੁੱਚੀ ਹੈ
ਇਹ ਜੱਤ ਦਾ ਜੰਜੂ ਹੈ
ਇਹ ਮਨ ਦੀ ਸੁੰਨਤ ਹੈ
ਇਹ ਕਾਮ ਵਿਹੂਣੀ ਹੈ
ਇਹ ਨਬੀ ਰਸੂਲ ਹੈ
ਇਹ ਪਾਕ ਨੂਰ ਮੋਹਬਤ
ਜੋਤੀ ਜੋਤ ਹੋਈ ਸੂਰੀਏ
ਜਬ ਕਿਰਨ ਮਿਲੀ
ਸਾਗਰ ਜਾ ਬੂੰਦ ਰਲੀ
ਸਮਪੂਰਨ ਹੋ ਗਈ
ਗੁਰੂਆ ਦੇ ਅੰਗ ਲਗ ਕੇ
ਗੁਰੂ ਅੰਗਦ ਦੇਵ ਹੋਈ
ਭਾਈ ਲਹਿਣੇ ਦੀ
ਗੁਰੂ ਨਾਨਕ ਨਾਲ ਮੋਹਬਤ
ਸਿਰ ਉਤੇ ਸੋਚ ਨੇ
ਫ਼ੁਲਕਾਰੀ ਲਾਲ ਲਈ
ਜਜ਼ਬੇ ਨੇ ਪਗੜੀ ਤੇ
ਕਲਗੀ ਲਾ ਲਈ
ਹੋਠਾ ਤੇ ਨੁਹਾਰ ਫ਼ੁੱਟੀ
ਚੁਮਨਾ ਦੇ ਫ਼ੱਗਣ
ਰੁੱਤ ਓ ਜੋਬਨ ਸੀ
ਜਦੋ ਹੋਈ ਸੀ ਮੋਹਬਤ.
ਖੋਰੇ ਲੱਖ ਚੁਰਾਸੀ ਦੇ
ਆਵਾਗੌਨ ਚ ਭਟਕਾਗਾ
ਕੋਟ ਜਨਮ ਦੇ ਲਈ ਪੁੱਠਾ
ਗਰਭ ਚ ਲਟਕਾਗਾ
ਹੁਣ ਲੱਭੀ ਹੋਈ ਮੈ
ਗਵਾ ਬੈਠਾ ਮੋਹਬਤ.
ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ
Subscribe to:
Post Comments (Atom)
No comments:
Post a Comment